ਅਉਧ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਉਧ (ਨਾਂ,ਇ) ਜੀਵਨ ਦੀ ਮਿਆਦ; ਉਮਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5666, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਅਉਧ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਉਧ [ਨਾਂਇ] ਆਯੂ , ਉਮਰ; ਮਿਆਦ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5655, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅਉਧ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਉਧ. ਸੰ. ਅਯੋਧ੍ਯਾ. ਸੰਗ੍ਯਾ—ਕੌਸ਼ਲ ਦੇਸ਼ ਦੀ ਪ੍ਰਧਾਨ ਨਗਰੀ, ਜੋ ਰਾਮ ਚੰਦ੍ਰ ਜੀ ਦੀ ਰਾਜਧਾਨੀ ਸੀ. “ਅਉਧ ਤੇ ਨਿਸਰ ਚਲੇ ਲੀਨੇ ਸੰਗ ਸੂਰ ਭਲੇ.” (ਰਾਮਾਵ) ਦੇਖੋ, ਅਯੋਧ੍ਯਾ । ੨ ਅਯੋਧ੍ਯਾ ਦੇ ਆਸ ਪਾਸ ਦਾ ਦੇਸ਼. ਕੋਸ਼ਲ ਦੇਸ਼. ਦੇਖੋ, ਕੋਸ਼ਲ ਅਤੇ ਅਵਧ। ੩ ਸੰ. ਅਵਧਿ. ਹੱਦ. ਸੀਮਾ। ੪ ਜੀਵਨ ਦੀ ਮਯਾਦ. ਉਮਰ. ਆਯੁ. “ਅਉਧ ਘਟੈ ਦਿਨਸੁ ਰੈਣਾ ਰੇ.” (ਸੋਹਿਲਾ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5601, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਉਧ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Tenure_ਅਉਧ: ਭਾਰਤ ਦਾ ਸੰਘ ਬਨਾਮ ਤੁਲਸੀ ਰਾਮ ਪਟੇਲ (ਏ ਆਈ ਆਰ 1985 ਐਸ ਸੀ 1416) ਵਿਚ ਭਾਰਤ ਦੇ ਸੰਵਿਧਾਨ ਦੇ ਅਨੁਛੇਦ 310(1) ਦੇ ਅਰਥ ਕਰਦਿਆਂ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਅਉਧ ਦਾ ਮਤਲਬ ਹੈ ਉਹ ਮੁੱਦਤ ਜਿਸ ਲਈ ਕੋਈ ਅਹੁਦੇਦਾਰ ਉਹ ਅਹੁਦਾ ਧਾਰਨ ਕਰਦਾ ਹੈ।
ਐਲ ਪੀ ਅਗਰਵਾਲ (ਡਾ.) ਬਨਾਮ ਭਾਰਤ ਦਾ ਸੰਘ (ਏ ਆਈ ਆਰ 1992 ਐਸ ਸੀ 1872) ਅਨੁਸਾਰ ਅਉਧ ਦਾ ਮਤਲਬ ਹੈ ਉਹ ਮੁੱਦਤ ਜਿਸ ਲਈ ਕੋਈ ਅਹੁਦਾ ਧਾਰਨ ਕੀਤਾ ਜਾਂਦਾ ਹੈ। ਇਹ ਅਹੁਦਾ ਧਾਰਨ ਕਰਨ ਦੀ ਇਕ ਸ਼ਰਤ ਹੁੰਦੀ ਹੈ। ਅਉਧ ਵਾਲੀ ਆਸਾਮੀ ਤੇ ਇਕ ਵਾਰ ਨਿਯੁਕਤ ਹੋ ਜਾਣ ਤੇ, ਉਸ ਦੀ ਉਸ ਅਹੁਦੇ ਤੇ ਨਿਯੁਕਤੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਉਹ ਉਸ ਅਹੁਦੇ ਤੇ ਹਾਜ਼ਰ ਹੁੰਦਾ ਹੈ ਅਤੇ ਅਉਧ ਦੀ ਸਮਾਪਤੀ ਤੇ ਉਸ ਦੀ ਨਿਯੁਕਤੀ ਦਾ ਅੰਤ ਹੋ ਜਾਂਦਾ ਹੈ; ਪਰ ਇਹ ਤਦ ਜੇ ਉਚਿਤ ਆਧਾਰਾਂ ਤੇ ਉਸ ਅਉਧ ਨੂੰ ਘਟ ਨ ਕਰ ਦਿੱਤਾ ਗਿਆ ਹੋਵੇ। ਅਜਿਹਾ ਵਿਅਕਤੀ ਰਿਟਾਇਰ ਨਹੀਂ ਹੁੰਦਾ ਸਗੋਂ ਆਪਣੀ ਅਉਧ ਦੇ ਪੂਰਾ ਹੋ ਜਾਣ ਤੇ ਉਹ ਅਹੁਦਾ ਛਡ ਦਿੰਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5476, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਅਉਧ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਅਉਧ (ਸੰ.। ਸੰਸਕ੍ਰਿਤ ਅਵਧਿ=ਹੱਦ) ਉਮਰਾ, ਆਯੂ। ਯਥਾ-‘ਅਉਧ ਘਟੈ ਦਿਨ ਸੁ ਰੈਣਾ ਰੇ’ ਹੇ (ਭਾਈ) ਦਿਨ ਰਾਤ ਉਮਰ ਘਟਦੀ ਜਾਂਦੀ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5475, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਅਉਧ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਉਧ, ਇਸਤਰੀ ਲਿੰਗ : ਉਮਰ, ਮਿਆਦ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-30-12-56-20, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First